Deny S. Prakash Singh Badal Panth Ratan Fakhar-e-quam
Jassi Khangura 0

Deny S. Prakash Singh Badal Panth Ratan Fakhar-e-quam

430 signers. Add your name now!
Jassi Khangura 0 Comments
430 signers. Almost there! Add your voice!
86%
Maxine K. signed just now
Adam B. signed just now

Deny S. Prakash Singh Badal Panth Ratan Fakhar-e-quam Preserve the sanctity of the prestigious award for the truly noble and deserving The SGPC, the Governing body of the Sikh religion worldwide, has announced that they will honour S. Prakash Singh Badal with the great honour of “Panth Ratan Fakhar-e-quam” (Jewel of the Panth, Pride of the Nation). The award is usually bestowed on those who have significantly contributed to the Sikh religion, devoting their lives to its development and good. S. Prakash Singh Badal has only hijacked the SGPC and Sikhism for his own good and that of his family and the award should be withdrawn immediately. Not only has S. Prakash Singh Badal obstructed the independence of the SGPC, politicising it beyond compare, but under his influence it has also lost all transparency. Under the political rule of the Badals in Punjab, the SGPC has become an extension of the SAD and now lacks even an independent audit of its financial affairs. By conferring this award on S. Prakash Singh Badal, they are confirming his influence over what should be an independent religious governing body. What other than one of S. Prakash Singh Badal’s power over his proxies to influence the SGPC could have resulted in this Award? Not a single action of S. Badal has demonstrated that he is acting for the good of the Sikh religion and its development. He should only be awarded for being the most corrupt Sikh there has ever been. S. Prakash Singh Badal should be denied the Award on many grounds, but including sacrificing Sikhism and Punjab for personal achievement. Unless S. Prakash Singh Badal is prepared to swear in the Akal Takht that he has never made money from corruption, this award should be withdrawn. Previous Awardees are S. Gurcharan Singh Tohra and Master Tara Singh. Both of whom spent a lifetime devoted to the Sikh religion. S. Prakash Singh Badal should not be put into the hall of fame alongside these men.


ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਪੰਥ ਵਿੱਚ ਆਪਣੀ ਸਰਵਉੱਚਤਾ ਅਤੇ ਸਤਿਕਾਰ ਨੂੰ ਬਹਾਲ ਰੱਖਣਾ ਹੈ ਤਾਂ ਉਸਨੂੰ ਸ.ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਫਖਰ ਏ ਕੌਮ ਦੇ ਖਿਤਾਬ ਦੇ ਕੇ ਨਿਵਾਜਣ ਦੇ ਆਪਣੇ ਫੈਸਲੇ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ | ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਨਾਮ ਨਾਲ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਦੀ ਗਵਰਨਿੰਗ ਬਾਡੀ ਨੇ ਐਲਾਨ ਕੀਤਾ ਹੈ ਕਿ ਸ.ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਫਖਰ ਏ ਕੌਮ" ਭਾਵ ਸਿੱਖ ਧਰਮ ਦਾ ਹੀਰਾ ਜਾਂ ਸਿੱਖ ਕੌਮ ਦਾ ਮਾਣ ਹੋਣ ਦਾ ਸਨਮਾਨ ਦੇ ਕੇ ਨਿਵਾਜਿਆ ਜਾਵੇਗਾ | ਇਹ ਧਾਰਮਿਕ ਸਨਮਾਨ ਆਮ ਤੌਰ ਤੇ ਸਿੱਖ ਪੰਥ ਦੀਆਂ ਉਨ੍ਹਾਂ ਹਸਤੀਆਂ ਨੂੰ ਦਿੱਤਾ ਜਾਂਦਾ ਹੈ, ਜਿੰਨ੍ਹਾਂ ਨੇ ਸਿੱਖ ਧਰਮ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਬੇਹੱਦ ਅਹਿਮ ਭੂਮਿਕਾ ਨਿਭਾਈ ਹੋਵੇ ਅਤੇ ਜਿਨ੍ਹਾਂ ਨੇ ਸਿੱਖੀ ਦੇ ਲਈ ਆਪਣਾ ਪੂਰਾ ਜੀਵਨ ਪੰਥ ਦੇ ਲੇਖੇ ਲਗਾ ਦਿੱਤਾ ਹੋਵੇ | ਪਰ ਦੂਸਰੇ ਪਾਸੇ ਸ.ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਅਤੇ ਆਪਣੇ ਪਰਿਵਾਰ ਦੇ ਸਿਆਸੀ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਸ਼੍ਰੋਮਣੀ ਕਮੇਟੀ ਤੇ ਕਾਬਜ ਹੋ ਕੇ ਸਿੱਖੀ ਦਾ ਅਪਹਰਣ ਕਰਨ ਦੀ ਨਿੰਦਾਜਨਕ ਉਦਾਹਰਣ ਪੇਸ਼ ਕੀਤੀ ਹੈ, ਬਾਦਲ ਸਾਹਿਬ ਤੋਂ ਤੁਰੰਤ ਅਜਿਹਾ ਧਾਰਮਿਕ ਸਨਮਾਨ ਵਾਪਸ ਲੈਣਾ ਚਾਹੀਦਾ ਹੈ | ਸ.ਪ੍ਰਕਾਸ਼ ਸਿੰਘ ਬਾਦਲ ਨੇ ਨਾ ਕੇਵਲ ਸ਼੍ਰੋਮਣੀ ਕਮੇਟੀ ਦੀ ਸਤੁੰਤਰ ਹੋਂਦ ਨੂੰ ਖਤਮ ਕਰ ਦਿੱਤਾ ਹੈ, ਬਲਕਿ ਸ਼੍ਰੋਮਣੀ ਕਮੇਟੀ ਦਾ ਪੂਰੀ ਤਰ੍ਹਾਂ ਸਿਆਸੀਕਰਨ ਵੀ ਕਰ ਦਿੱਤਾ ਹੈ | ਬਾਦਲ ਸਾਹਿਬ ਦੀ ਸਿਆਸੀ ਦਖਲਅੰਦਾਜ਼ੀ ਕਾਰਨ ਸ਼੍ਰੋਮਣੀ ਕਮੇਟੀ ਨੇ ਆਪਣੀ ਪਾਰਦਰਸ਼ਿਤਾ ਵੀ ਗਵਾ ਦਿੱਤੀ ਹੈ | ਪੰਜਾਬ ਉੱਪਰ ਬਾਦਲ ਪਰਿਵਾਰ ਦੇ ਸਿਆਸੀ ਅਧਿਕਾਰ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਬਾਦਲ ਦੀ ਇੱਕ ਸ਼ਾਖਾ ਵਾਂਗ ਵਿਚਰਦੀ ਨਜ਼ਰ ਆਉਂਦੀ ਹੈ, ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੇ ਵਿੱਤੀ ਮਾਮਲਿਆਂ ਵਿੱਚ ਲੇਖੇ-ਜੋਖੇ ਦੀ ਕਿਸੇ ਸੁਤੰਤਰ ਏਜੰਸੀ ਦੁਆਰਾ ਜਾਂਚ ਨਹੀਂ ਕਰਵਾਈ ਜਾ ਰਹੀ | ਸ.ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਫਖਰ ਏ ਕੌਮ ਦਾ ਖਿਤਾਬ ਦੇਣਾ ਸ਼੍ਰੋਮਣੀ ਕਮੇਟੀ ਦੀ ਸਤੁੰਤਰ ਹਸਤੀ ਤੇ ਪ੍ਰਸ਼ਨ ਚਿੰਨ ਲਗਾਉਂਦਾ ਹੈ ਅਤੇ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਬਾਦਲ ਪਰਿਵਾਰ ਦੇ ਕਬਜੇ ਹੇਠ ਹੈ | ਬਾਦਲ ਸਾਹਿਬ ਨੇ ਆਪਣੇ ਪੂਰੇ ਜੀਵਨ ਕਾਲ ਵਿੱਚ ਸਿੱਖ ਧਰਮ ਦੀ ਬਿਹਤਰੀ ਅਤੇ ਵਿਕਾਸ ਲਈ ਇੱਕ ਵੀ ਸ਼ੁਭ ਕਾਰਜ ਨਹੀਂ ਕੀਤਾ | ਬਾਦਲ ਸਾਹਿਬ ਨੇ ਸ਼੍ਰੋਮਣੀ ਕਮੇਟੀ ਉੱਪਰ ਆਪਣਾ ਸਿਆਸੀ ਰਸੂਖ ਵਰਤਦੇ ਹੋਏ ਸਿੱਖ ਧਰਮ ਦਾ ਇਹ ਬੇਹੱਦ ਸਤਿਕਾਰਿਆ ਜਾਂਦਾ ਸਨਮਾਨ ਆਪਣੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਲਈ ਪ੍ਰਾਪਤ ਕਰਨ ਦਾ ਯਤਨ ਕੀਤਾ ਹੈ | ਬਾਦਲ ਸਾਹਿਬ ਜੇਕਰ ਕਿਸੇ ਖਿਤਾਬ ਦੇ ਸਹੀ ਮਾਅਨਿਆਂ ਵਿੱਚ ਹੱਕਦਾਰ ਹਨ ਤਾਂ ਉਹ ਹੈ ਸਿੱਖ ਪੰਥ ਦੇ ਸਭ ਤੋਂ ਵੱਧ ਭ੍ਰਿਸ਼ਟ ਵਿਅਕਤੀ ਦਾ ਖਿਤਾਬ, ਜੋ ਕਿ ਬਾਦਲ ਸਾਹਿਬ ਦੀ ਸਖਸ਼ੀਅਤ ਦੇ ਬਿਲਕੁੱਲ ਅਨਕੂਲ ਹੈ | ਸ.ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸਨਮਾਨ ਨਾ ਦੇਣ ਦੇ ਲਈ ਬਹੁਤ ਸਾਰੇ ਠੋਸ ਕਾਰਨ ਸਾਡੇ ਸਾਹਮਣੇ ਹਨ, ਬਾਦਲ ਸਾਹਿਬ ਨੇ ਆਪਣੇ ਵਿਅਕਤੀਗਤ ਅਤੇ ਪਰਿਵਾਰਿਕ ਲਾਭ ਖਾਤਿਰ ਪੰਜਾਬ ਦੇ ਹਿੱਤਾਂ ਅਤੇ ਸਿੱਖੀ ਦਾ ਹਮੇਸ਼ਾ ਹੀ ਘਾਣ ਕੀਤਾ ਹੈ | ਜਦੋਂ ਤੱਕ ਸ.ਪ੍ਰਕਾਸ਼ ਸਿੰਘ ਬਾਦਲ ਅਕਾਲ ਤਖਤ ਸਾਹਿਬ ਤੇ ਹਾਜਰ ਹੋ ਕਿ ਇਹ ਸਹੁੰ ਚੁੱਕ ਕੇ ਨਹੀਂ ਆਖਦੇ ਕਿ ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਵਿੱਚ ਇੱਕ ਵੀ ਪੈਸਾ ਭ੍ਰਿਸ਼ਟਾਚਾਰ ਰਾਹੀਂ ਨਹੀਂ ਬਣਾਇਆ, ਉਸ ਸਮੇਂ ਤੱਕ ਬਾਦਲ ਸਾਹਿਬ ਨੂੰ ਇਹ ਸਨਮਾਨ ਦੇਣ ਦਾ ਵਿਚਾਰ ਖਾਰਜ ਕਰ ਦੇਣਾ ਚਾਹੀਦਾ ਹੈ, ਬਾਦਲ ਸਾਹਿਬ ਤਾਂ ਨੈਤਿਕ ਤੌਰ ਤੇ ਵੀ ਇਸ ਸਨਮਾਨ ਦੇ ਹੱਕਦਾਰ ਨਹੀਂ ਹਨ | ਜੇਕਰ ਪਿਛੋਕੜ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਕਮੇਟੀ ਦੁਆਰਾ ਅਜਿਹੇ ਸਨਮਾਨ ਸ. ਗੁਰਚਰਨ ਸਿੰਘ ਜੀ ਟੌਹੜਾ ਅਤੇ ਮਾਸਟਰ ਤਾਰਾ ਸਿੰਘ ਜੀ ਨੂੰ ਪ੍ਰਦਾਨ ਕੀਤੇ ਗਏ ਸਨ, ਇੰਨਾਂ ਦੋਵੇਂ ਸਵਰਗਵਾਸੀ ਪੰਥਕ ਸਖਸ਼ੀਅਤਾਂ ਨੇ ਆਪਣਾ ਸੰਪੂਰਨ ਜੀਵਨ ਸਿੱਖ ਪੰਥ ਅਤੇ ਕੌਮ ਦੇ ਲੇਖੇ ਲਗਾ ਦਿੱਤਾ ਸੀ | ਸ.ਪ੍ਰਕਾਸ਼ ਸਿੰਘ ਬਾਦਲ ਕਿਸੇ ਵੀ ਪੱਖੋਂ ਇਸ ਸਨਮਾਨ ਦੇ ਹੱਕਦਾਰ ਨਹੀਂ ਹਨ ਅਤੇ ਜੇਕਰ ਬਾਦਲ ਸਾਹਿਬ ਨੂੰ ਇਹ ਸਨਮਾਨ ਦਿੱਤਾ ਜਾਂਦਾ ਹੈ ਤਾਂ ਇਹ ਨਾ ਕੇਵਲ ਇਸ ਧਾਰਮਿਕ ਸਨਮਾਨ ਲਈ ਬਲਕਿ ਸਮੁੱਚੀ ਸਿੱਖ ਕੌਮ ਲਈ ਵੀ ਖੇਦ ਦੀ ਗੱਲ ਹੋਵੇਗੀ | ਬਾਦਲ ਸਾਹਿਬ ਦੀ ਜੀਵਨ ਸ਼ੈਲੀ ਅਤੇ ਕਾਰਜ ਸ਼ੈਲੀ ਪੰਥਕ ਰਵਾਇਤਾਂ ਤੋਂ ਕੋਹਾਂ ਦੂਰ ਹੈ |

Links


Share for Success

Comment

430

Signatures