Active Seek Queensland

ਬ੍ਰਿਸ੍ਬਨ ਸਿਖ ਗੁਰਦੁਆਰਾ ਸਾਹਿਬ, ਲੋਗਨ ਰੋਡ ਦੀ ਸੰਗਤ ਅਤੇ ਮੈਬਰਾਂ ਵਲੋਂ ਅਪੀਲ

Active Seek Queensland
8 people have signed. Add your voice!
2%
Maxine K. signed just now
Adam B. signed just now

ਬ੍ਰਿਸ੍ਬਨ ਸਿਖ ਗੁਰਦੁਆਰਾ ਸਾਹਿਬ, ਲੋਗਨ ਰੋਡ ਦੀ ਸੰਗਤ ਅਤੇ ਮੈਬਰਾਂ ਵਲੋਂ ਅਪੀਲ

ਸੈਕਟਰੀ ਸਾਹਿਬ

ਬ੍ਰਿਸ੍ਬਨ ਗੁਰਦੁਆਰਾ ਸਾਹਿਬ

ਲੋਗਨ ਰੋਡ

ਬ੍ਰਿਸਬੇਨ

ਮਿਤੀ: ੧ ਮਾਰਚ ੨੦੧੭

ਮਾਨਯੋਗ ਸੈਕਟਰੀ ਸਾਹਿਬ

ਵਿਸ਼ਾ: ਨਵੇ ਮੈਬਰ ਬਣਾਉਣ ਅਤੇ ਪੁਰਾਣੇ ਮੈਬਰਾਂ ਦੀ ਮੈਬਰਸ਼ਿਪ ਸੰਬੰਧੀ

ਗੁਰਦੁਆਰਾ ਸਾਹਿਬ ਵਿਚ ਕੀਤੇ ਜਾਂਦੇ ਹਫਤਾਵਾਰੀ ਐਲਾਨ ਤੋਂ ਸਾਡੇ ਧਿਆਨ ਵਿਚ ਇਹ ਗਲ ਆਈ ਹੈ ਕਿ ਕਮੇਟੀ ਇਸ ਸਾਲ ਮੈਬਰਸ਼ਿਪ ਰੀਨਿਉ ਕਰਨ ਵੇਲੇ ਗੁਰਦੁਆਰਾ ਸਾਹਿਬ ਦੇ ਮੋਜੂਦਾ ਮੈਬਰਾਂ ਨੂੰ ਤਾਂ ਬਿਨਾ ਕਿਸੇ ਪਛਾਣ ਪਤਰ ਦਿਖਾਇਆ ਤੇ ਰਿਨਯੂ ਕਰ ਰਹੀ ਹੈ, ਜਦ ਕਿ ਨਵੇ ਬਣਨ ਵਾਲੇ ਮੈਬਰਾਂ ਲਈ ਪਛਾਣ ਪਤਰ ਦਿਖਾਉਣਾ ਲਾਜ਼ਮੀ ਕੀਤਾ ਗਿਆ ਹੈ|

ਅਸੀਂ ਇਸ ਪਤਰ ਦੁਆਰਾ ਗੁਰਦੁਆਰਾ ਸਾਹਿਬ ਦੀ ਮੋਜੂਦਾ ਕਮੇਟੀ ਨੂੰ ਅਪੀਲ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਦੀ ਮੈਬਰਸ਼ਿਪ ਦਾ ਕੰਮ ਜਿੰਮੇਵਾਰੀ ਨਾਲ ਕਰਨ ਅਤੇ ਸਾਰੇ ਨਵੇ ਅਤੇ ਪੁਰਾਣੇ ਮੈਬਰਾ ਨੂੰ ਬਿਨਾ ਕਿਸੇ ਵਿਤਕਰੇ ਜਾਂ ਭੇਦ ਭਾਵ ਦੇ ਮੈਂਬਰਸ਼ਿਪ ਦੇਣ | ਇਸ ਦੇ ਲਈ ਜਰੂਰੀ ਹੈ ਕਿ ਸਭ ਨਵੇ ਅਤੇ ਪੁਰਾਣੇ ਮੈਂਬਰਾਂ ਦਾ ਪਛਾਣ ਪਤਰ ਚੈਕ ਕੀਤਾ ਜਾਵੇ ਅਤੇ ਇਸ ਦੀ ਇਕ ਕਾਪੀ ਹਰੇਕ ਮੈਂਬਰਸ਼ਿਪ ਫਾਰਮ ਨਾਲ ਨਥੀ ਕੀਤੀ ਜਾਵੇ| ਇਸ ਮਕਸਦ ਵਾਸਤੇ ਕੋਈ ਵੀ ਆਸਟਰੇਲੀਆ ਦੀ ਸਰਕਾਰ ਵਲੋਂ ਜਾਰੀ ਕੀਤਾ ਯੋਗ ਪਛਾਣ ਪਤਰ , ਜਿਸ ਉਪਰ ਦਾਖ੍ਲਾਕਰ ਦਾ ਨਾਮ ਅਤੇ ਪਤਾ ਦਰਜ ਹੋਵੇ, ਵਰਤਿਆ ਜਾ ਸਕਦਾ ਹੈ| ਹਰੇਕ ਮੈਂਬਰਸ਼ਿਪ ਫਾਰਮ ਨਾਲ ਨਥੀ ਹੋਣ ਵਾਲੀ ਪਛਾਣ ਪਤਰ ਦੀ ਕਾਪੀ ਮੋਕੇ ਤੇ ਮੋਜੂਦ ਕਮੇਟੀ ਮੈਂਬਰ ਜਾਂ ਕਮੇਟੀ ਵਲੋਂ ਨਾਮਜਦ ਵਿਅਕਤੀ ਵਲੋਂ “ਅਸਲ ਦੀ ਸਹੀ ਕਾਪੀ “ ਵਜੋਂ ਤਸਦੀਕ ਕੀਤੀ ਜਾਵੇ |

ਗੁਰਦੁਆਰਾ ਅਸੋਸਿਏਸਨ ਦੇ ਸੰਵਿਧਾਨ ਮੁਤਾਬਿਕ (ਸੈਕਸ਼ਨ ੫ ) ਗੁਰਦੁਆਰਾ ਮੈਂਬਰਸ਼ਿਪ ਲਈ ਦਾਖਲਾਕਰ ਦਾ ਬ੍ਰਿਸਬੇਨ ਜਾਂ ਇਸਦੇ ਨਾਲ ਲਗਦੇ ਇਲਾਕੇ ਦਾ ਵਸਿੰਦਾ ਹੋਣਾ ਜਰੂਰੀ ਹੈ| ਜੇਕਰ ਸਾਰਿਆ ਲਈ ਪਛਾਣ ਪਤਰ ਦੀ ਕਾਪੀ ਲਾਉਣਾ ਜਰੂਰੀ ਨਾ ਕੀਤਾ ਗਿਆ ਤਾਂ ਕੋਈ ਵੀ ਪੁਰਾਣਾ ਮੈਂਬਰ ਜੋ ਮੋਜੂਦਾ ਤੋਰ ਤੇ ਬ੍ਰਿਸ੍ਬੇਨ ਜਾਂ ਇਸਦੇ ਨਾਲ ਲਗਦੇ ਇਲਾਕੇ ਵਿਚ ਨਹੀ ਵੀ ਰਹਿੰਦਾ, ਅਤੇ ਸੰਵਿਧਾਨਿਕ ਰੂਪ ਵਿਚ ਗੁਰਦੁਆਰਾ ਮੈਂਬਰਸ਼ਿਪ ਵਾਸਤੇ ਯੋਗ ਨਹੀ ਹੈ, ਉਹ ਵੀ ਮੈਂਬਰ ਬਣ ਸਕਦਾ ਹੈ|

ਸਾਡੇ ਧਿਆਨ ਵਿਚ ਇਹ ਵੀ ਆਇਆ ਹੈ ਕਿ ਗੁਰਦੁਆਰਾ ਸਾਹਬ ਦੇ ਮੋਜੂਦਾ ਮੈਂਬਰ ਲਿਸਟ ਵਿਚ ਵੀ ਕਈ ਫ਼ਰਜੀ ਮੈਂਬਰ ਹਨ ਜੋ ਜਾਂ ਤਾਂ ਹੁਣ ਬ੍ਰਿਸਬੇਨ ਜਾਂ ਇਸਦੇ ਨਾਲ ਲਗਦੇ ਇਲਾਕੇ ਵਿਚ ਨਹੀ ਰਹਿੰਦੇ ਅਤੇ ਜਾਂ ਪੱਕੇ ਰੂਪ ਵਿਚ ਆਸਟ੍ਰੇਲੀਆ ਛਡ ਗਏ ਹਨ|

ਇਸ ਸਭ ਦਾ ਕਾਰਨ ਇਹ ਹੈ ਕਿ ਪਿਛਲੇ ਕਾਫੀ ਸਮੇ ਤੋਂ ਮੈਂਬਰਸ਼ਿਪ ਦੇਣ ਲਗਿਆ ਕਿਸੇ ਦਾ ਵੀ ਪਛਾਣ ਪਤਰ ਚੈਕ ਨਹੀ ਕੀਤਾ ਗਿਆ, ਅਤੇ ਇਹ ਪੱਕਾ ਨਹੀ ਕੀਤਾ ਗਿਆ ਕਿ ਦਾਖਲਾਕਾਰ ਅਸਲ ਵਿਚ ਬ੍ਰਿਸ੍ਬਨ ਦਾ ਵਸਨੀਕ ਹੈ| ਬ੍ਰਿਸਬੇਨ ਸੰਗਤ ਨਹੀ ਚਾਹੁੰਦੀ ਕਿ ਗੁਰਦੁਆਰੇ ਵਰਗੀ ਸੰਸਥਾ ਵਿਚ ਕਿਸੇ ਅਣਗਹਿਲੀ ਕਾਰਨ ਫ਼ਰਜੀ ਜਾਂ ਅਯੋਗ ਵਿਅਕਤੀ ਮੈਂਬਰ ਬਣਨ|

ਅਸੀਂ ਕਮੇਟੀ ਨੂੰ ਅਪੀਲ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਦੀ ਮੈਂਬਰਸ਼ਿਪ ਵਾਸਤੇ ਸਾਰੇ ਪੁਰਾਣੇ ਅਤੇ ਨਵੇ ਮੈਂਬਰਾਂ ਦੇ ਦਾਖਲਾ ਫਾਰਮ ਨਾਲ ਉਹਨਾ ਦੇ ਮੋਜੂਦਾ ਪਛਾਣ ਪਤਰ ਦੀ ਕਾਪੀ ਲਾਉਣੀ ਲਾਜਮੀ ਕੀਤੀ ਜਾਵੇ ਅਤੇ ਇਹ ਵੀ ਲਾਜਮੀ ਕੀਤਾ ਜਾਵੇ ਕਿ ਮੋਜੂਦਾ ਕਮੇਟੀ ਦਾ ਕੋਈ ਮੈਂਬਰ ਜਾਂ ਕਮੇਟੀ ਵਲੋਂ ਨਾਮਜਦ ਵਿਅਕਤੀ ਹਰੇਕ ਕਾਪੀ ਨੂੰ ਤਸਦੀਕ ਕਰੇ| ਤਾਂ ਜੋ ਭਵਿਖ ਵਿਚ ਕਿਸੇ ਵੀ ਸਮੇ ਲੋੜ ਪੈਣ ਤੇ ਮੈਂਬਰਸ਼ਿਪ ਰਜਿਸਟਰ ਆਡਿਟ ਕੀਤਾ ਜਾ ਸਕੇ | ਪੁਰਾਣੇ ਮੈਂਬਰਸ਼ਿਪ ਕਾਰਡ ਕਿਸੇ ਹੋਰ ਯੋਗ ਸਰਕਾਰੀ ਪਛਾਣ ਪਤਰ ਦੇ ਸਬੂਤ ਬਿਨਾ, ਪਛਾਨ ਪਤਰ ਵਜੋਂ ਨਹੀ ਵਰਤੇ ਜਾ ਸਕਦੇ| ਨਵੇ ਮੈਂਬਰਸ਼ਿਪ ਕਾਰਡਾਂ ਦੀ ਵੀ ਮਿਆਦ ਹੋਣੀ ਚਾਹੀਦੀ ਹੈ ਤਾ ਜੋ ਉਹ ਵੀ ਮੈਬਰਸ਼ਿਪ ਦੀ ਮਿਆਦ ਨਾਲ ਹੀ ਅਯੋਗ ਹੋ ਜਾਣ| ਉਦਾਹਰਣ ਵਜੋਂ ਜੇ ਮੈਂਬਰਸ਼ਿਪ ਦੀ ਮਿਆਦ ਇਕ ਸਾਲ ਹੈ ਤਾ ਮੈਂਬਰਸ਼ਿਪ ਕਾਰਡ ਉਤੇ ਵੀ ਮਿਆਦ ਦੀ ਆਖਰੀ ਤਾਰੀਖ ਉਕਰੀ ਹੋਣੀ ਚਾਹੀਦੀ ਹੈ|

ਬ੍ਰਿਸ੍ਬੇਨ ਸੰਗਤ ਲੋੜ ਪੈਣ ਉਤੇ ਭਰੋਸੇਯੋਗ ਵਿਅਕਤੀਆਂ ਨੂੰ ਅਧਿਕਾਰ ਦੇ ਸਕਦੀ ਹੈ ਕਿ ਉਹ ਸੰਸਥਾ ਦੇ ਮੈਂਬਰ ਰਜਿਸਟਰ ਦਾ ਵਿਸ਼ਲੇਸ਼ਣ ਕਰਨ ਅਤੇ ਪੱਕਾ ਕਰਨ ਕਿ ਜਾਨੇ ਅਨਜਾਨੇ ਕੋਈ ਵੀ ਫ਼ਰਜੀ ਜਾਂ ਅਯੋਗ ਵਿਅਕਤੀ ਮੈਂਬਰ ਨਹੀ ਬਣਿਆ| ਕੋਈ ਵੀ ਅਯੋਗ ਜਾਂ ਫ਼ਰਜੀ ਮੈਂਬਰ ਗੁਰਦੁਆਰਾ ਸਾਹਬ ਦੀ ਸੰਸਥਾਨ ਦੀ ਕਾਰਜ ਪ੍ਰਣਾਲੀ ਵਿਚ ਹਿਸਾ ਨਹੀ ਲੈ ਸਕਦਾ ਅਤੇ ਉਸਦੀ ਮੈਂਬਰਸ਼ਿਪ ਕਾਨੂਨੀ ਤੌਰ ਤੇ ਰਦ ਸਮਝੀ ਜਾਵੇਗੀ|

ਅਸੀਂ ਗੁਰਦੁਆਰਾ ਸਾਹਿਬ ਅਸੋਸਿਏਸ੍ਹ੍ਨ ਦੇ ਮੋਜੂਦਾ ਮੈਂਬਰ ਅਤੇ ਆਉਣ ਵਾਲੇ ਸਮੇ ਵਿਚ ਮੈਂਬਰ ਬਣਨ ਦੇ ਚਾਹਵਾਨ ਹੋਣ ਦੇ ਨਾਤੇ, ਮੁਜੋਦਾ ਕਮੇਟੀ ਨੂੰ ਵਿਸੇਸ਼ ਤੋਰ ਤੇ ਅਪੀਲ ਕਰਦੇ ਹਾਂ ਕਿ ਉਹ ਆਪਣੀ ਜਿਮੇਵਾਰੀ ਨਿਭਾਉਂਦੇ ਹੋਏ ਉਪਰ ਦਰਜ ਸੁਝਾਵਾਂ ਨੂੰ ਅਮਲ ਵਿਚ ਲਿਆਉਣ|

ਉਪਰੋਕਤ ਸੁਝਾਅ ਨਾ ਮੰਨਨ ਦੇ ਹਾਲਾਤ ਵਿਚ ਸੰਵਿਧਾਨਿਕ ਰੂਪ ਵਿਚ ਅਸੀਂ ਸੈਕਟਰੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਨਵੀਆਂ ਮੈਂਬਰਸ਼ਿਪ ਜਾਰੀ ਕਰਨ ਤੋਂ ਪਹਿਲਾ, ਇਸ ਮੁੱਦੇ ਨੂੰ ਸੁਲਝਾਉਣ ਲਈ ਵਿਸ਼ੇਸ਼ ਜਨਰਲ ਮੀਟਿੰਗ ਸੱਦੀ ਜਾਵੇ ਜਿਸ ਵਿਚ ਸਾਰੀ ਸੰਗਤ ਮਿਲ ਬੈਠ ਕੇ ਇਸ ਮੁਦੇ ਉਤੇ ਵਿਚਾਰ ਕਰੇ |

ਅਸੀਂ ਆਪਣੇ ਵਲੋਂ ਸਤਪਾਲ ਸਿੰਘ (ਮੋਜੂਦਾ ਕਮੇਟੀ ਮੈਂਬਰ) ਨੂੰ ਸਾਡੇ ਸਭ ਦੇ ਵਲੋਂ ਇਸ ਮੁੱਦੇ ਤੇ ਕਮੇਟੀ ਨਾਲ ਸੰਪਰਕ ਕਰਨ ਲਈ ਨਾਮਜਦ ਕਰਦੇ ਹਾਂ| ਸਤਪਾਲ ਸਿੰਘ ਦਾ ਈਮੇਲ : satpalsj@hotmail.com ਅਤੇ ਫੋਨ ਨੰਬਰ : 0407 053 467 ਹੈ| ਸਾਨੂੰ ਆਪਣਾ ਜਵਾਬ 8 ਮਾਰਚ 2017 ਤੋਂ ਪਹਿਲਾ ਦੇਣ ਦੀ ਕਿਰਪਾਲਤਾ ਕਰਨੀ ਜੀ|

ਧੰਨਵਾਦ ਸਹਿਤ

Share for Success
8

Signatures